
BC’s Child Rights Public Awareness Campaign
ਮੇਰੇ ਬੱਚੇ ਦੇ ਹੱਕ
ਆਪਣੇ ਬੱਚੇ ਨੂੰ ਉਸ ਦੇ ਹੱਕਾਂ ਬਾਰੇ ਸਿਖਾਉਣਾ ਮਦਦ ਕਿਵੇਂ ਕਰਦਾ ਹੈ?
ਮਾਪੇ ਵਜੋਂ, ਤੁਸੀਂ ਆਪਣੇ ਬੱਚੇ ਨੂੰ ਸਭ ਤੋਂ ਬਿਹਤਰ ਜਾਣਦੇ ਹੁੰਦੇ ਹੋ ਅਤੇ ਇਹ ਪੱਕਾ ਕਰਨ ਲਈ ਸਭ ਤੋਂ ਬਿਹਤਰ ਵਿਅਕਤੀ ਹੁੰਦੇ ਹੋਕਿ ਤੁਹਾਡੇ ਬੱਚੇ ਕੋਲ ਕੈਨੇਡਾ ਵਿਚ ਰਹਿਣ ਅਤੇ ਪ੍ਰਫੁੱਲਤ ਹੋਣ ਲਈ ਹਰ ਇਕ ਚੀਜ਼ ਹੈ.
ਬੱਚੇ ਦੇ ਹੱਕਾਂ ਬਾਰੇ ਯੂਨਾਈਟਡ ਨੇਸ਼ਨਜ਼ ਕਨਵੈਨਸ਼ਨ (ਯੂ ਐੱਨ ਸੀ ਆਰ ਸੀ) ਇਕ ਅੰਤਰਰਾਸ਼ਟਰੀ ਸਮਝੌਤਾ ਹੈ ਜਿਸ ਉੱਪਰ ਕੈਨੇਡਾ ਅਤੇ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਦਸਖਤ ਕੀਤੇ ਹੋਏ ਹਨ. ਇਹ ਸਮਝੌਤਾ ਇਹ ਦੱਸਦਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਹਰ ਵਿਅਕਤੀ ਨੂੰ ਪ੍ਰਫੁੱਲਤ ਹੋਣ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਕਿਸ ਚੀਜ਼ ਦੀ ਲੋੜ ਹੈ. ਇੰਡੀਆ ਨੇ ਇਸ ਕਨਵੈਨਸ਼ਨ ’ਤੇ 11 ਦਸੰਬਰ, 1992 ਨੂੰ ਦਸਖਤ ਕੀਤੇ.
ਕੈਨੇਡਾ ਵਿਚ 18 ਸਾਲ ਤੋਂ ਘੱਟ ਉਮਰ ਦਾ ਹਰ ਬੱਚਾ ਅਤੇ ਜਵਾਨ ਵਿਅਕਤੀ, ਜਿਸ ਵਿਚ ਇਮੀਗਰਾਂਟ ਦੇ ਤੌਰ ’ਤੇ ਆਏ ਜਵਾਨ ਵੀਸ਼ਾਮਲ ਹਨ, ਯੂ ਐੱਨ ਸੀ ਆਰ ਸੀ ਹੇਠ ਹਿਫਾਜ਼ਤ ਦੇ ਹੱਕਦਾਰ ਹਨ.
ਇਨ੍ਹਾਂ ਆਰਟੀਕਲਾਂ ਵਿੱਚੋਂ ਘੱਟ ਘੱਟ ਚਾਰ ਖਾਸ ਤੌਰ ’ਤੇ ਇਮੀਗਰਾਂਟ ਅਤੇ ਨਵੇਂ ਆਏ ਜਵਾਨਾਂ ਦਾ ਹਵਾਲਾ ਦਿੰਦੇ ਹਨ:
ਆਰਟੀਕਲ 2: ਸਾਰੇ ਬੱਚੇ ਅਤੇ ਜਵਾਨ ਬਿਨਾਂ ਕਿਸੇ ਵਿਤਕਰੇ ਦੇ ਆਪਣੇ ਹੱਕਾਂ ਦਾ ਅਨੰਦ ਮਾਣ ਸਕਦੇ ਹਨ, ਭਾਵੇਂ ਉਨ੍ਹਾਂ ਦੀ ਨਸਲ, ਧਰਮ, ਯੋਗਤਾਵਾਂ ਕੁਝ ਵੀ ਹੋਣ, ਉਹ ਕੁਝ ਵੀ ਸੋਚਦੇ ਜਾਂ ਕਹਿੰਦੇ ਹੋਣ.
ਆਰਟੀਕਲ 14: ਜਵਾਨਾਂ ਨੂੰ ਇਹ ਸੋਚਣ ਅਤੇ ਵਿਸਵਾਸ਼ ਕਰਨ ਦਾ ਹੱਕ ਹੈ ਕਿ ਉਹ ਕੀ ਚਾਹੁੰਦੇ ਹਨ ਅਤੇ ਕਿਹੜਾ ਧਰਮ ਅਪਣਾਉਣਾ ਚਾਹੁੰਦੇ ਹਨ.
ਆਰਟੀਕਲ 22: ਸਰਕਾਰਾਂ ਲਈ ਇਹ ਪੱਕਾ ਕਰਨਾ ਜ਼ਰੂਰੀ ਹੈ ਕਿ ਰਫਿਊਜੀ ਜਵਾਨਾਂ ਦੇ ਹੱਕ ਵੀ ਦੇਸ਼ ਵਿਚ ਪੈਦਾ ਹੋਏ ਬੱਚਿਆਂ ਦੇਹੱਕਾਂ ਵਰਗੇ ਹੀ ਹਨ.
ਆਰਟੀਕਲ 30: ਬੱਚਿਆਂ ਅਤੇ ਜਵਾਨਾਂ ਨੂੰ ਆਪਣੇ ਪਰਿਵਾਰਾਂ ਦੀ ਜ਼ਬਾਨ ਅਤੇ ਦਸਤੂਰ ਸਿੱਖਣ ਅਤੇ ਵਰਤਣ ਦਾ ਹੱਕ ਹੈ.
ਬੱਚਿਆਂ ਨੂੰ ਉਨ੍ਹਾਂ ਦੇ ਹੱਕਾਂ (ਅਤੇ ਜ਼ਿੰਮੇਵਾਰੀਆਂ) ਬਾਰੇ ਸਿਖਾਉਣ ਨਾਲ ਬੱਚੇ ਦਾ ਸਵੈ-ਭਰੋਸਾ ਵਧਦਾ ਹੈ, ਘਰ ਅਤੇ ਸਕੂਲ ਵਿਚ ਹਿੱਸਾ ਲੈਣ ਦੇ ਪੱਧਰ ਵਿਚ ਵਾਧਾ ਹੁੰਦਾ ਹੈ ਅਤੇ ਦੂਜਿਆਂ ਦਾ ਆਦਰ ਕਰਨ ਵਿਚ ਵਾਧਾ ਹੁੰਦਾ ਹੈ. ਜਦੋਂ ਬੱਚੇ ਆਪਣੇ ਹੱਕ ਸਮਝਦੇ ਹਨ ਤਾਂ ਉਨ੍ਹਾਂ ਨਾਲ ਧੱਕੇਸ਼ਾਹੀ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਅਤੇ ਉਹ ਦੂਜਿਆਂ ਲਈ ਖੜ੍ਹਦੇ ਹਨ. ਇਹ ਉਨ੍ਹਾਂ ਨੂੰ ਕੈਨੇਡਾ ਅਤੇ ਦੁਨੀਆਂ ਦੇ ਚੰਗੇ ਨਾਗਰਿਕ ਬਣਾਉਂਦਾ ਹੈ.
Download

ਵਸੀਲੇ
ਕੁਝ ਸੰਸਥਾਵਾਂ ਅਤੇ ਵਸੀਲੇ ਇਹ ਹਨ ਜੋ ਕਿ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ
ਸੈਟਲਮੈਂਟ ਵਰਕਰਜ਼ ਇਨ ਸਕੂਲਜ਼ (ਸਵਿੱਸ)
ਸਵਿੱਸ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿਚਲੇ ਨਵੇਂ ਇਮੀਗਰਾਂਟ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਇਕ ਆਊਟਰੀਚ ਪ੍ਰੋਗਰਾਮ ਹੈ ਜੋ ਕਿ ਕੈਨੇਡੀਅਨ ਸਭਿਆਚਾਰ ਪ੍ਰਤੀ ਸਮਝ ਨੂੰ ਉਤਸ਼ਾਹ ਦਿੰਦਾ ਹੈ।
http://www.vsb.bc.ca/settlement-workers-schools-swis
ਮਾਈ ਟਵੀਨ ਐਂਡ ਮੀ, ਨੋਬੌਡੀ’ਜ਼ ਪਰਫੈਕਟ, ਅਤੇ ਪੇਰੈਂਟ-ਚਾਇਲਡ ਮਦਰ ਗੂਸ ਪ੍ਰੋਗਰਾਮ
ਬੱਚੇ ਪਾਲਣਾ ਔਖਾ ਹੋ ਸਕਦਾ ਹੈ। ਇਹ ਕੋਰਸ ਮੁਫਤ ਹਨ, ਬੱਚਿਆਂ ਦੀ ਮੁਫਤ ਸੰਭਾਲ ਉਪਲਬਧ ਹੈ ਅਤੇ ਸਭ ਤੋਂ ਬਿਹਤਰ, ਕੋਈ ਵੀ ਇਹ ਪਰਖ ਨਹੀਂ ਕਰੇਗਾ ਜਾਂ ਇਹ ਨਹੀਂ ਸੋਚੇਗਾ ਕਿ ਤੁਸੀਂ ਮਾੜੇ ਮਾਪੇ ਹੋ।
http://www.bccf.ca/families/programs
ਇਮੀਗਰੇਸ਼ਨ ਸਰਵਿਸਿਜ਼ ਸੁਸਾਇਟੀ (ਆਈ ਐੱਸ ਐੱਸ) ਆਫ ਬੀ ਸੀ
ਆਈ ਐੱਸ ਐੱਸ ਆਫ ਬੀ ਸੀ, ਲੋਅਰ ਮੇਨਲੈਂਡ ਦੀਆਂ ਇਮੀਗਰਾਂਟ ਅਤੇ ਰਫਿਊਜੀ ਕਮਿਉਨਟੀਆਂ ਵਿਚ ਵੱਖ ਵੱਖ ਸੇਵਾਵਾਂ ਦਿੰਦੀ ਹੈ, ਅਤੇ ਹਰ ਸਾਲ 23,000 ਨਾਲੋਂ ਜ਼ਿਆਦਾ ਗਾਹਕਾਂ ਨਾਲ ਕੰਮ ਕਰਦੀ ਹੈ। ਆਈ ਐੱਸ ਐੱਸ ਆਫ ਬੀ ਸੀ ਇਮੀਗਰਾਂਟਾਂ ਦੇ ਕੈਨੇਡਾ ਵਿਚ ਪਹੁੰਚਣ ਵਾਲੇ ਦਿਨ ਤੋਂ ਲੈ ਕੇ ਉਨ੍ਹਾਂ ਦੇ ਵਸੇਬੇ, ਪੜ੍ਹਾਈ, ਅਤੇ ਏਕੀਕਰਨ ਵਿਚ ਇਕ ਮਹੱਤਵਪੂਰਨ ਰੋਲ ਨਿਭਾਉਂਦੀ ਹੈ।
http://www.issbc.org/immigrants
ਕਦਮ ਚੁੱਕੋ
ਭਾਵੇਂ ਕਿ ਯੂ ਐੱਨ ਸੀ ਆਰ ਸੀ, ਕਿਸੇ ਜਵਾਨ ਵਲੋਂ ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਦੀ ਗਰੰਟੀ ਦਿੰਦੀ ਹੈ, ਇਸ ਦਾ ਮਤਲਬ ਇਹ ਨਹੀਂ ਹੈ ਕਿ ਬੱਚੇ ਅਤੇ ਜਵਾਨ ਬੌਸ ਹਨ.
ਬੱਚਿਆਂ ਅਤੇ ਜਵਾਨਾਂ ਦੇ ਹੱਕ, ਸਾਰੇ ਬਾਲਗਾਂ ਨੂੰ ਇਹ ਉਤਸ਼ਾਹ ਦੇਣ ਲਈ ਹਨ ਕਿ ਉਹ ਬੱਚਿਆਂ ਦੀ ਰਾਇ ਨੂੰ ਸੁਣਨ ਅਤੇ ਉਨ੍ਹਾਂ ਨੂੰ ਇਸ ਆਸ ਨਾਲ ਫੈਸਲੇ ਕਰਨ ਵਿਚ ਸ਼ਾਮਲ ਕਰਨ ਕਿ ਬੱਚੇ ਇਹ ਸਿੱਖਣਗੇ ਕਿ ਜ਼ਿੰਮੇਵਾਰ ਫੈਸਲੇ ਕਰਨ ਦਾ ਕੀ ਮਤਲਬ ਹੈ। ਤੁਸੀਂ ਇਹ ਬਿਹਤਰ ਜਾਣਦੇ ਹੋ ਕਿ ਤੁਹਾਡੇ ਬੱਚੇ ਕਿੰਨੀ ਜ਼ਿੰਮੇਵਾਰੀ ਚੁੱਕ ਸਕਦੇ ਹਨ। ਉਨ੍ਹਾਂ ਦੀਆਂ ਸੰਭਾਵਨਾਵਾਂ ਦਾ ਅਹਿਸਾਸ ਕਰਵਾਉਣ ਵਿਚ ਉਨ੍ਹਾਂ ਦੀ ਮਦਦ ਕਰਨਾ ਤੁਹਾਡੇ ’ਤੇ ਹੈ.
ਘਰ ਵਿਚ ਆਪਣੇ ਬੱਚੇ ਦੇ ਹੱਕਾਂ ਦੀ ਹਿਮਾਇਤ ਲਈ 5 ਸੌਖੇ ਤਰੀਕੇ
- ਬੱਚਿਆਂ ਦੀ ਦੁਨੀਆਂ ਦੇ ਦੂਜੇ ਹਿੱਸਿਆਂ ਦੇ ਬੱਚਿਆਂ ਦੇ ਹੱਕਾਂ ਨੂੰ ਸਮਝਣ ਵਿਚ ਮਦਦ ਕਰੋ
- ਆਪਣੇ ਬੱਚਿਆਂ ਨੂੰ ਪਰਿਵਾਰ ਦੇ ਫੈਸਲੇ ਕਰਨ ਵਿਚ ਸ਼ਾਮਲ ਕਰੋ
- ਆਪਣੇ ਬੱਚੇ ਦੇ ਦੋਸਤ ਨੂੰ ਰਾਤ ਦੇ ਖਾਣੇ ਲਈ ਸੱਦਾ ਦੇਵੋ
- ਆਪਣੇ ਬੱਚੇ ਦੀਆਂ ਦਿਲਚਸਪੀਆਂ ਅਤੇ ਸ਼ਕਤੀਆਂ ਵਿਚ ਮਦਦ ਕਰੋ
- ਉਸ ਉਦੇਸ਼ ਲਈ ਆਪਣੇ ਬੱਚੇ ਨਾਲ ਵਾਲੰਟੀਅਰ ਬਣੋ ਜਿਸ ਵਿਚ ਉਹ ਯਕੀਨ ਕਰਦਾ ਹੈ

ਸੰਸਥਾਵਾਂ
ਇਨ੍ਹਾਂ ਵਿੱਚੋਂ ਬਹੁਤੀਆਂ ਸੰਸਥਾਵਾਂ ਕੋਲ ਪੰਜਾਬੀ ਵਿਚ ਵਸੀਲੇ ਹਨ.
ਅਫਿਲੀਏਸ਼ਨ ਆਫ ਮਲਟੀਕਲਚਰਲ ਸੁਸਾਇਟੀਜ਼ ਐਂਡ ਸਰਵਿਸ ਏਜੰਸੀਜ਼ (ਅਮਸਾ) ਬੀ ਸੀ ਸੈਂਟਰ ਫਾਰ ਸੇਫ ਸਕੂਲਜ਼ ਐਂਡ ਕਮਿਉਨਟੀਜ਼ (ਬੀ ਸੀ ਸੀ ਐੱਸ ਐੱਸ ਸੀ)
ਯੂਨਾਈਟਡ ਨੇਸ਼ਨਜ਼ ਐਸੋਸੀਏਸ਼ਨ ਆਫ ਬੀ ਸੀ (ਯੂ ਐੱਨ ਏ)
ਇਮੀਗਰਾਂਟ ਸਰਵਿਸਿਜ਼ ਸੁਸਾਇਟੀ ਆਫ ਬੀ ਸੀ (ਆਈ ਐੱਸ ਐੱਸ ਆਫ ਬੀ ਸੀ)
ਮਨਿਸਟਰੀ ਆਫ ਚਾਇਲਡ ਐਂਡ ਫੈਮਿਲੀ ਡਿਵੈਲਪਮੈਂਟ (ਐੱਮ ਸੀ ਐੱਫ ਡੀ)
ਮਲਟੀਲਿੰਗੂਅਲ ਓਰੀਐਨਟੇਸ਼ਨ ਸਰਵਿਸ ਐਸੋਸੀਏਸ਼ਨ ਫਾਰ ਇਮੀਗਰਾਂਟ ਕਮਿਉਨਟੀਜ਼ (ਮੋਜ਼ੈਕ)
Child Rights
ਬੱਚੇ ਦੇ ਹੱਕ
ਬੱਚਿਆਂ ਅਤੇ ਜਵਾਨਾਂ ਦੇ ਹੱਕਾਂ ਦੀ ਹਿਮਾਇਤ ਕਰਨਾ 1-2-3-4 ਜਿੰਨਾ ਸੌਖਾ ਹੈ
1. ਕੋਈ ਵਿਤਕਰਾ ਨਹੀਂ ਹਰ ਇਕ ਨਾਲ ਵਾਜਬ ਅਤੇ ਆਦਰ ਨਾਲ ਵਰਤਾਉ ਕਰੋ
2. ਜ਼ਿੰਦਗੀ, ਜ਼ਿੰਦਾ ਰਹਿਣ ਅਤੇ ਵਿਕਾਸ ਦਾ ਹੱਕ ਬੱਚਿਆਂ ਅਤੇ ਜਵਾਨਾਂ ਨੂੰ ਰਹਿਣ, ਜ਼ਿੰਦਾ ਰਹਿਣ ਅਤੇ ਵਿਕਾਸ ਕਰਨ ਲਈ ਮੁਢਲੀਆਂ ਚੀਜ਼ਾਂ ਦਾ ਹੱਕ ਹੈ
3. ਬੱਚਿਆਂ ਅਤੇ ਜਵਾਨਾਂ ਦੇ ਬਿਹਤਰ ਹਿੱਤ ਸਦਾ ਆਪਣੇ ਆਪ ਨੂੰ ਪੁੱਛੋ: ਜਿਹੜਾ ਫੈਸਲਾ ਮੈਂ ਕਰ ਰਿਹਾ ਹਾਂ ਕੀ ਇਹ ਬੱਚਿਆਂ ਲਈ ਚੰਗਾ ਹੈ?’’
4. ਬੱਚਿਆਂ ਅਤੇ ਜਵਾਨਾਂ ਦੇ ਵਿਚਾਰਾਂ ਦਾ ਆਦਰ ਕਰੋ ਬੱਚਿਆਂ ਅਤੇ ਜਵਾਨਾਂ ਨੂੰ ਹਿੱਸਾ ਲੈਣ ਦੀ ਲੋੜ ਹੈ ਅਤੇ ਉਨ੍ਹਾਂ ਦੇ ਵਿਚਾਰਾਂ ’ਤੇ ਵਿਚਾਰ ਕੀਤੇ ਜਾਣ ਦੀ ਲੋੜ ਹੈ ਜਦੋਂ ਉਨ੍ਹਾਂ ’ਤੇ ਅਸਰ ਪਾਉਣ ਵਾਲੇ ਫੈਸਲੇ ਕੀਤੇ ਜਾ ਰਹੇ ਹੁੰਦੇ ਹਨ